Description
BOX SET – contains 18 books
ਮਰਜੀਵੜਾ ਜਸਵੰਤ ਸਿੰਘ ਖਾਲੜਾ – ਪੰਜਾਬੀ ਛਾਪ
ਸੰਨ 1995 ਵਿਚ ਪੰਜਾਬ ਪੁਲਿਸ ਨੇ ਦਿੱਲੀ ਸਰਕਾਰ ਦੀ ਸ਼ਹਿ ਹੇਠ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰ, ਤਸੀਹੇ ਦੇ-ਦੇ ਕੇ ਜਾਨੋਂ ਮਾਰ ਦਿੱਤਾ। ਉਨ੍ਹਾਂ ਦਾ ਕਸੂਰ ਨਿਰਾ ਏਨਾ ਹੀ ਸੀ ਕਿ ਉਨ੍ਹਾਂ ਨੇ ਪੁਲਿਸ ਹੱਥੋਂ ਧਿੰਗੋਜ਼ੋਰੀ ਚੁੱਕੇ ਹਜ਼ਾਰਾਂ ਸਿੱਖਾਂ ਦੇ ਹੋਏ ਕਤਲਾਂ ਤੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਦਾ ਚੋਰੀ-ਛਿਪੇ ਸਾੜਨਾ ਬੇਪਰਦ ਕੀਤਾ। ਫ਼ੈਸੀਨੇਟਿੰਗ ਫ਼ੋਕਟੇਲਜ਼ ਆਫ਼ ਪੰਜਾਬ ਦੀ ਲਿਖਾਰੀ ਗੁਰਮੀਤ ਕੌਰ ਨੇ ਜਸਵੰਤ ਸਿੰਘ ਦੇ ਜੀਵਨ, ਉਨ੍ਹਾਂ ਦੀ ਘਾਲ ਤੇ ਉਨ੍ਹਾਂ ਦੀ ਅੱਖੀਂ ਡਿੱਠੀ ਪੰਜਾਬ ਦੀ ਵਾਰਤਾ ਨੌਜਵਾਨ ਪਾਠਕਾਂ ਵਾਸਤੇ ਇਸ ਕਿਤਾਬ ਵਿਚ ਸਚਿੱਤਰ ਸੰਜੋਈ ਏ। ਸਾਡੇ ਦੇਸ ਪੰਜਾਬ ਵਿਚ ਹਾਲੇ ਕੱਲ੍ਹ ਹੀ ਵਾਪਰੇ ਇਸ ਇਤਿਹਾਸ ਦਾ ਹਰ ਬੱਚੇ ਨੂੰ ਲਾਜ਼ਿਮੀ ਪਤਾ ਹੋਣਾ ਚਾਹੀਦਾ ਹੈ।
ਸਚਿੱਤਰ ਜੀਵਨੀ ਉਮਰ 12+ ਲਈ
Punjabi edition of “The Valiant Jaswant Singh Khalra” is a richly-illustrated book by the author Gurmeet Kaur and it takes young readers on an interesting and inspiring journey through life and times of an iconic human rights activist Jaswant Singh Khalra (1952 – 1995), who was tortured and brutally murdered in custody for valiantly standing for the hapless victims of state oppression.
As an essential backdrop, the book also gives a comprehensive overview of the recent history of Sikhs and the Punjab, making it a must-read for next generation of Punjabis and Sikhs, educating and inspiring them to walk the path once trodden by great sons of soil.